ਟਰਾਇਬਯੂਨਲ ਕੌਣ ਬਣਾਉਦਾ ਹੈ?

Home > ਐਡਮਨਿਸਟ੍ਰੇਟਿਵ ਲਾਅ ਕੀ ਹੈ ? > ਟਰਾਇਬਯੂਨਲ ਕੌਣ ਬਣਾਉਦਾ ਹੈ?
Share/Save/Bookmark print page

ਪ੍ਰਬੰਧਕੀ ਟਰਾਇਬਯੂਨਲ ਕੌਣ ਬਣਾਉਦਾ ਹੈ?

ਟਰਾਇਬਯੂਨਲ ਆਮਤੌਰ ਤੇ ਕੇਂਦਰੀ ਜਾਂ ਸੂਬਈ ਵਿਧਾਨ ਜਾਂ ਨਗਰਪਾਲਿਕਾ ਉਪ-ਨਿਯਮਾਂ ਰਾਹੀਂ ਸਥਾਪਿਤ ਕੀਤੇ ਜਾਂਦੇ ਹਨ। ਉਦਾਹਰਣ ਦੇ ਤੋਰ ਤੇ, ਇੰਪਲੌਏਮੈਂਟ ਸਟੈਂਡਰਡਸ ਐਕਟ(ਸੂਬਈ ਵਿਧਾਨ) ਇੰਪਲੌਏਮੈਂਟ ਸਟੈਂਡਰਡਸ ਟਰਾਇਬਯੂਨਲ ਦੀ ਸਥਾਪਨਾ ਕਰਦਾ ਹੈ, ਜੋ ਬੀਸੀ ਵਿਚ ਕਾਮਿਆਂ ਦੇ ਮਸਲਿਆਂ ਸਬੰਧੀ ਫੈਸਲੇ ਕਰਦਾ ਹੈ। ਵੈਨਕੂਵਰ ਵਿਚ ਸ਼ਹਿਰ ਵਲੋਂ ਉਨ੍ਹਾਂ ਨਿਵਾਸੀਆਂ ਦੀਆਂ ਅਪੀਲਾਂ ਸੁਣਨ ਲਈ ਬੋਰਡ ਆਫ ਵੇਰਿਅੰਸ ਸਥਾਪਿਤ ਕੀਤਾ ਗਿਆ ਜਿਨ੍ਹਾਂ ਨੂੰ ਉਸਾਰੀ ਜਾਂ ਜ਼ੋਨਿੰਗ ਪਰਮਿਟ ਦੇਣ ਤੋਂ ਨਾਂਹ ਕਰ ਦਿਤੀ ਗਈ ਹੈ। ਪੇਸ਼ਾਵਰ ਸੰਸਥਾਂਵਾ, ਜਿਵੇਂ ਕਿ ਬੀਸੀ ਦੀ ਲਾਅ ਸੁਸਾਇਟੀ ਜਾਂ ਬੀਸੀ ਵਿਚ ਇੰਸਟੀਚਿਉਟ ਆਫ਼ ਚਾਰਟਰਡ ਆਕਉਟੈਂਟਸ, ਆਮ ਲੋਕਾਂ ਵਲੋਂ ਸ਼ਿਕਾਇਤਾਂ ਹੱਲ ਕਰਨ ਜਾਂ ਵਕੀਲਾਂ ਅਤੇ ਆਕਉਟੈਂਟਾਂ ਦੇ ਪ੍ਰਮਾਣ-ਪੱਤਰਾਂ ਸਬੰਧੀ ਮਸਲਿਆਂ ਤੇ ਵਿਚਾਰ ਕਰਨ ਲਈ ਆਪਣੇ ਟਰਾਇਬਯੂਨਲ ਜਾਂ ਬੋਰਡ ਬਣਾਉਦੇ ਹਨ।