ਟਰਾਇਬਯੂਨਲ ਜਾਂ ਅਦਾਲਤਾਂ
ਪ੍ਰਬੰਧਕੀ ਟਰਾਇਬਯੂਨਲ ਅਦਾਲਤ ਤੋਂ ਕਿਸ ਤਰਾਂ ਅਲਗ ਹੈ ?
ਵਿਵਾਦਾਂ ਨੂੰ ਹੱਲ ਕਰਨ ਦੇ ਕਈ ਤਰੀਕੇ ਹਨ, ਅਤੇ ਉਨ੍ਹਾਂ ਸਾਰਿਆਂ ਦੀ ਅਦਾਲਤ ਵਿਚ ਜੱਜ ਅੱਗੇ ਸੁਣਵਾਈ ਨਹੀਂ ਹੁੰਦੀ। ਪ੍ਰਬੰਧਕੀ ਟਰਾਇਬਯੂਨਲ ਅਦਾਲਤੀ ਪ੍ਰਬੰਧ ਦੇ ਬਰਾਬਰ ਚਲਦੇ ਹਨ। ਭਾਂਵੇ ਪ੍ਰਬੰਧਕੀ ਟਰਾਇਬਯੂਨਲ ਅਦਾਲਤ ਵਾਂਗ ਹੀ ਜਾਪਦੇ ਹਨ ਕਿਉਂਕੀ ਉਹ ਵਿਵਾਦਾਂ ਬਾਰੇ ਫੈਸਲੇ ਕਰਦੇ ਹਨ, ਪਰ ਉਹ ਆਦਲਾਤੀ ਪ੍ਰਬੰਧ ਦਾ ਹਿਸਾ ਨਹੀਂ ਹਨ। ਪ੍ਰਬੰਧਕੀ ਟਰਾਇਬਯੂਨਲ ਅਤੇ ਅਦਾਲਤਾਂ ਵਿਚ ਦੋ ਵਿਸ਼ੇਸ਼ ਅੰਤਰ ਹਨ:
o ਪ੍ਰਬੰਧਕੀ ਟਰਾਇਬਯੂਨਲ ਰਵਾਇਤੀ ਅਦਾਲਤੀ ਪ੍ਰਬੰਧ ਵਰਤਣ ਨਾਲੋਂ ਘੱਟ ਰਸਮੀ, ਘੱਟ ਮਹਿੰਗੇ ਅਤੇ ਜਲਦੀ ਵਿਵਾਦ ਨੂੰ ਹੱਲ ਕਰਨ ਲਈ ਬਣਾਏ ਗਏ ਹਨ।
o ਜਿਸ ਵਿਸ਼ੇ ਬਾਰੇ ਉਹਨਾਂ ਨੂੰ ਵਿਚਾਰਨ ਲਈ ਕਿਹਾ ਜਾਂਦਾ ਹੈ ਫੈਸਲਾ ਕਰਨ ਵਾਲੇ ਟਰਾਇਬਯੂਨਲ ਮੈਂਬਰ ਆਮਤੌਰ ਤੇ ਉਸ ਬਾਰੇ ਖਾਸ ਜਾਣਕਾਰੀ ਰਖਦੇ ਹਨ। ਜਦੋਂ ਕਿ ਜੱਜਾਂ ਤੋਂ ਜਿਸ ਕੇਸ ਨੂੰ ਉਹ ਸੁਣ ਰਹੇ ਹਨ ਉਸ ਸਬੰਧੀ ਕਾਨੂੰਨ ਵਿਚ ਖਾਸ ਮੁਹਾਰਤ ਨਹੀਂ ਬਲਕਿ ਕਾਨੂੰਨ ਦੇ ਕਈ ਪਹਿਲੂਆਂ ਬਾਰੇ ਆਮ ਜਾਣਕਾਰੀ ਦੀ ਆਸ ਕੀਤੀ ਜਾਂਦੀ ਹੈ।
ਟਰਾਇਬਯੂਨਲ ਦੀ ਸੁਣਵਾਈ, ਤੁਹਾਡਾ ਕੇਸ ਇਕ ਅਡੱਜੂਡੀਕੇਟਰ ਇਕਲਾ ਵੀ, ਜਾਂ ਜੇ ਮਾਮਲਾ ਗੁੰਝਲਦਾਰ ਹੈ ਕਈਅਡੱਜੂਡੀਕੇਟਰਾਂ ਦੀ ਟੋਲੀ ਵੀ ਸੁਣ ਸਕਦੀ ਹੈ। ਇਹਨਾਂ ਅਡੱਜੂਡੀਕੇਟਰਾਂ ਕੋਲ ਸੁਣਵਾਈ ਕਰਨ ਦੀ ਖਾਸ ਸਿਖਲਾਈ ਅਤੇ ਤਜਰਬਾ ਹੁੰਦਾ ਹੈ, ਪਰ ਇਹ ਜੱਜ ਨਹੀਂ ਹੁੰਦੇ। ਪਰ ਇਹ ਅਦਾਲਤ ਵਿਚ ਜੱਜ ਅੱਗੇ ਮੁਕਦੱਮੇ ਦੀ ਸੁਣਵਾਈ ਵਾਂਗ, ਅਡੱਜੂਡੀਕੇਟਰਾਂ ਮਸਲਿਆਂ ਦੀ ਸਹੀ ਸੁਣਵਾਈ ਕਰਨ ਅਤੇ ਅੰਤਿਮ ਫੈਸਲੇ ਕਰਨ ਲਈ ਜੁਮੇਂਵਾਰ ਹੁੰਦੇ ਹਨ। ਉਹ ਅਜਿਹਾ ਸਬੂਤ ਵਿਚਾਰ ਕੇ ਅਤੇ ਤੁਹਾਡੇ ਕੇਸ ਸਬੰਧਤ ਵਿਧਾਨ, ਕੇਸ ਕਾਨੂੰਨ ਅਤੇ ਨਿਯਮਾਂ ਨੂੰ ਲਾਗੂ ਕਰਕੇ ਕਰਦੇ ਹਨ ।


