ਅਦਾਲਤੀ ਮੁੜ-ਵਿਚਾਰ
ਅਦਾਲਤੀ ਮੁੜ-ਵਿਚਾਰ ਵਿਚ ਕੀ ਹੁੰਦਾ ਹੈ?
ਜੇ ਅਦਾਲਤੀ ਮੁੜ-ਵਿਚਾਰ ਇਕ ਰਾਹ ਹੈ, ਅਦਾਲਤ ਟਰਾਇਬਯੂਨਲ ਨੂੰ ਪਾਸੇ ਰੱਖ ਕੇ ਆਪਣਾ ਵਖਰਾ ਫੈਸਲਾ ਨਹੀਂ ਕਰ ਸਕਦੀ। ਅਦਾਲਤ ਸਿਰਫ਼ ਟਰਾਇਬਯੂਨਲ ਦੀ ਆਪਣੇ ਫੈਸਲੇ ਤੇ ਪਹੁੰਚਣ ਦੀ ਕਾਰਵਾਈ ਦੀ ਨਜ਼ਰਸਾਨੀ ਹੀ ਕਰ ਸਕਦੀ ਹੈ ਅਤੇ ਟਰਾਇਬਯੂਨਲ ਨੇ ਕਾਨੂੰਨ ਲਾਗੂ ਕਰਨ ਵਿਚ ਕੋਈ ਗਲਤੀ ਤਾਂ ਨਹੀ ਕੀਤੀ ਜਾਂ ਕੇਸ ਸੁਣਨ ਦਾ ਇਖ਼ਤਿਆਰ (ਅਧਿਕਾਰ-ਖੇਤਰ) ਵੀ ਇਸ ਕੋਲ ਸੀ।
ਜੇ ਅਦਾਲਤ ਨੂੰ ਇਹ ਲੱਗੇ ਕਿ ਟਰਾਇਬਯੂਨਲ ਨੇ ਨਿਰਪੱਖ ਹੋਣ ਦੇ ਆਪਣੇ ਫਰਜ਼ ਦੀ ਉਲੰਘਣਾ ਕੀਤੀ ਹੈ ਤਾਂ ਇਹ ਟਰਾਇਬਯੂਨਲ ਦੇ ਫੈਸਲੇ ਨੂੰ ਪਾਸੇ ਵੀ ਰੱਖ ਸਕਦੀ ਹੈ।ਆਮਤੌਰ ਤੇ, ਅਦਾਲਤਾਂ ਟਰਾਇਬਯੂਨਲ ਦੇ ਫੈਸਲੇ ਨੂੰ ਉਲਟਾਉਣ ਵਿਚ ਝਿਜਕਦੀਆਂ ਹਨ ਜਿਥੇ ਕਿ ਟਰਾਇਬਯੂਨਲ ਅਡੱਜੂਡੀਕੇਟਰਾਂ ਕੋਲ ਕਾਫ਼ੀ ਖਾਸ ਮੁਹਾਰਤ ਜਾਂ ਜਾਣਕਾਰੀ ਸੀ ਜੋ ਅਦਾਲਤਾਂ ਕੋਲ ਨਹੀਂ ਹੁੰਦੀ, ਜਿਥੇ ਤੱਕ ਟਰਾਇਬਯੂਨਲ ਨੇ ਸਹੀ ਕੰਮ ਕੀਤਾ ਹੋਵੇ ਅਤੇ ਸਬੰਧਤ ਸਬੂਤ ਧਿਆਨ ਵਿਚ ਰੱਖੇ ਹੋਣ।


