ਟਰਾਇਬਯੂਨਲ ਦੀ ਸੁਣਵਾਈ ਤੋਂ ਪਹਿਲਾਂ
ਟਰਾਇਬਯੂਨਲ ਦੀ ਸੁਣਵਾਈ ਤੋਂ ਪਹਿਲਾਂ ਕੀ ਹੁੰਦਾ ਹੈ?
ਹਰੇਕ ਟਰਾਇਬਯੂਨਲ ਆਪਣੀ ਕਰਵਾਈ ਮਿਥਦਾ ਹੈ, ਇਸ ਲਈ ਇਹ ਜਾਨਣ ਲਈ ਕਿ ਤੁਹਾਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤੁਹਾਨੂੰ ਹਮੇਸ਼ਾ ਖਾਸ ਟਰਾਇਬਯੂਨਲ ਨਾਲ ਹਮੇਸ਼ਾ ਸੰਪਰਕ ਕਰਨਾ ਚਾਹੀਦਾ ਹੈ। ਨਿਯਮ ਆਮ ਤੌਰ ਤੇ ਟਰਾਇਬਯੂਨਲ ਦੀ ਵੈਬਸਾਇਟ ਤੇ ਲਾਏ ਹੁੰਦੇ ਹਨ ।
ਨਗਰਪਾਲਿਕਾ, ਸੂਬਈ ਅਤੇ ਕੇਂਦਰੀ ਸੈਂਕੜੇ ਹੀ ਟਰਾਇਬਯੂਨਲ ਹਨ। ਇਸ ਵੈਬਸਾਇਟ ਤੇ ਕਨੇਡੀਅਨ ਕੇਂਦਰੀ ਅਤੇ ਸੂਬਈ ਟਰਾਇਬਯੂਨਲ ਉਹਨਾਂ ਦੇ ਕਾਰਜ ਖੇਤਰ ਅਨੁਸਾਰ ਵੰਡੇ ਗਏ ਹਨ।
ਜ਼ਿਆਦਾਤਰ ਟਰਾਇਬਯੂਨਲ ਕੁਝ ਜਾਂ ਸਾਰੇ ਇਸ ਤਰਾਂ ਚਲਦੇ ਹਨ :
o ਮੁਢਲੀ ਜਾਂਚ- ਪਹਿਲੀ ਜਾਂਚ ਇਹ ਯਕੀਨੀ ਬਣਾਉਂਦੀ ਹੈ ਕਿ ਸਹੀ ਟਰਾਇਬਯੂਨਲ ਕੇਸ ਦੀ ਸੁਣਵਾਈ ਕਰ ਰਿਹਾਹੈ। ਇਸ ਵਿਚ ਆਮ ਤੌਰ ਤੇ ਸਟਾਫ ਵਲੋਂ ਦਸਤਾਵੇਜ਼ਾ ਦੀ ਜਾਂਚ ਅਤੇ ਕਈ ਵਾਰ ਸ਼ਾਮਿਲ ਲੋਕਾਂ ਨੂੰ ਫੋਨ ਕਰਨਾ ਹੈ।
o ਕੇਸ ਪ੍ਰਬੰਧ- ਇਸ ਕਾਰਵਾਈ ਨੂੰ ਇਹ ਯਕੀਨੀ ਬਣਾਉਂਣ ਲਈ ਵਰਤਿਆ ਜਾਂਦਾ ਹੈ ਕਿ ਇਸ ਵਿਚ ਸ਼ਾਮਿਲ ਇਹ ਸਮਝ ਲੈਣ ਕਿ ਕਿਹੜੇ ਮਸਲੇ ਵਿਵਾਦਪੂਰਣ ਹਨ ਅਤੇ ਜੇ ਸੁਣਵਾਈ ਦੀ ਲੋੜ ਹੈ, ਤਾਂ ਇਹ ਸਹੀ ਤਰੀਕੇ ਨਾਲ ਚਲ ਸਕੇ। ਕੇਸ ਪ੍ਰਬੰਧ ਵਿਚ ਆਮ ਤੌਰ ਤੇ ਧਿਰਾਂ ਅਤੇ ਅੱਡਜੂਡੀਕੇਟਰ ਵਿਚਕਾਰ ਕੇਸ ਕਿਵੇਂ ਚਲਣਾ ਹੈ, ਬਾਰੇ ਕੁਝ ਗੱਲਬਾਤ ਸ਼ਾਮਿਲ ਹੈ ਅਤੇ ਕਈ ਵਾਰ ਸੁਲਾਹ ਨਾਲ ਜਾਂ ਨਜਿਠਣ ਲਈ ਗੱਲਬਾਤ ਵੀ ਸ਼ਾਮਿਲ ਕੀਤੀ ਜਾਂਦੀ ਹੈ।
o ਸਾਲਸੀ ਜਾਂ ਨਜਿਠਣ ਲਈ ਗੱਲਬਾਤ - ਇਸ ਕਾਰਵਾਈ ਧਿਰਾਂ ਦੀ ਟਰਾਇਬਯੂਨਲ ਸੁਣਵਾਈ ਦੀ ਲੋੜ ਤੋਂ ਬਗੈਰ ਸੁਲਝਾਉਣ ਨੂੰ ਮੰਨਣ ਲਈ ਮਦਦ ਕਰਦੀ ਹੈ। ਇੱਕਲਾ ਟਰਾਇਬਯੂਨਲ ਮੈਂਬਰ ਆਮ ਤੋਰ ਤੇ ਇਸਤਰਾਂ ਦੀਆਂ ਮਿਲਣੀਆਂ ਕਰਵਾਉਂਦਾ ਹੈ।
o ਸੁਣਵਾਈ - ਜੇ ਉਪਰ ਦਸਿਆਂ ਵਿਚੋਂ ਕਿਸੇ ਤਰਾਂ ਵੀ ਵਿਵਾਦ ਹੱਲ ਨਹੀ ਹੁੰਦਾ ਤਾਂ ਸੁਣਵਾਈ ਕੀਤੀ ਜਾਂਦੀ ਹੈ। ਸੁਣਵਾਈ ਲਿੱਖਤੀ ਬਹਿਸ ਤੇ ਅਧਾਰਿਤ ਹੋ ਸਕਦੀ ਹੈ ਜਾਂ ਟਰਾਇਬਯੂਨਲ ਮੈਂਬਰਾਂ ਅੱਗੇ ਨਿਜ਼ੀ ਤੌਰ ਤੇ ਹੋ ਸਕਦੀ ਹੈ।


