ਲਿਖਤੀ ਬੇਨਤੀਆਂ ਦੁਆਰਾ ਸੁਣਵਾਈਆਂ
ਲਿਖਤੀ ਬੇਨਤੀਆਂ ਦੁਆਰਾ ਸੁਣਵਾਈਆਂ
ਲਿਖਤੀ ਬੇਨਤੀਆਂ ਕੀ ਹੁੰਦੀਆਂ ਹਨ?
ਜੇ ਕੇਸ ਪ੍ਰਬੰਧਨ, ਵਿਚੋਲਗੀ, ਜਾਂ ਕਿਸੇ ਸੈਟਲਮੈਂਟ ਕਾਨਫਰੰਸ ਵਿੱਚ ਸ਼ੁਰੂਆਤੀ ਪੱਧਰ ‘ਤੇ ਤੁਹਾਡਾ ਕੇਸ ਹੱਲ ਨਹੀਂ ਹੁੰਦਾ ਹੈ, ਤਾਂ ਟ੍ਰਿਬਿਊਨਲ ਆਰਡਰ ਦੇ ਸਕਦੀ ਹੈ ਕਿ ਤੁਹਾਡੇ ਕੇਸ ‘ਤੇ ਫ਼ੈਸਲਾ ਸੁਣਵਾਈਆਂ ਵਿੱਚ ਨਿੱਜੀ ਰੂਪ ਵਿੱਛ ਹਾਈਰ ਹੋਣ ਦੀ ਬਜਾਏ ਧਿਰਾਂ ਦੀਆਂ ਲਿਖਤੀ ਬੇਨਤੀਆਂ ਦੀ ਸਮੀਖਿਆ ਕਰਕੇ ਕੀਤਾ ਜਾਵੇ। ਕੁਝ ਟ੍ਰਿਬਿਊਨਲ ਤੁਹਾਨੂੰ ਇਹ ਚੋਣ ਕਰਨ ਦੇਣਗੇ ਕਿ ਤੁਸੀਂ ਕਿਸ ਤਰ੍ਹਾਂ ਦੀ ਸੁਣਵਾਈ ਪਸੰਦ ਕਰੋਗੇ।
ਲਿਖਤੀ ਬੇਨਤੀਆਂ ਦਾ ਅਰਥ ਹੈ ਕਿ ਤੁਸੀਂ ਨਿਰਣਾਇਕ ਦੇ ਸਾਹਮਣੇ ਵਿਅਕਤੀਗਤ ਰੂਪ ਵਿੱਚ ਹਾਜ਼ਰ ਨਹੀਂ ਹੁੰਦੇ ਹੋ; ਇਸਦੀ ਬਜਾਏ ਤੁਸੀਂ ਨਿਰਣਾਇਕ ਨੂੰ ਸਮੱਗਰੀ ਦਾ ਪੈਕੇਜ ਭੇਜਦੇ ਹੋ, ਜਿਸ ਵਿੱਚ ਦਸਤਾਵੇਜ਼ ਅਤੇ ਇੱਕ "ਕਾਨੂੰਨੀ ਦਲੀਲ" ਹੁੰਦੀ ਹੈ ਜੋ ਵਿਆਖਿਆ ਕਰਦੀ ਹੈ ਕਿ ਨਿਰਣਾਕਤਾ ਨੂੰ ਤੁਹਾਡੇ ਹੱਕ ਵਿੱਚ ਫ਼ੈਸਲਾ ਕਿਉਂ ਕਰਨਾ ਚਾਹੀਦਾ ਹੈ। ਨਿਰਣਾਇਕ ਹੋਰ ਜਾਣਕਾਰੀ ਲੈਣ ਲਈ ਜਾਂ ਦੂਜੀ ਧਿਰ ਦੇ ਨਾਲ ਟੈਲੀਫ਼ੋਨ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਤੁਹਾਨੂੰ ਫ਼ੋਨ ਕਰ ਸਕਦਾ ਹੈ।
ਲਿਖਤੀ ਬੇਨਤੀਆਂ ਵਿਅਕਤੀ ਦੀ ਮੌਜੁਦਗੀ ਵਾਲੀਆਂ ਸੁਣਵਾਈਆਂ ਦਾ ਚੰਗਾ ਵਿਕਲਪ ਹੈ ਜੇ ਸੁਣਵਾਈ ਦੀ ਜਗ੍ਹਾ ਤਕ ਯਾਤਰਾ ਕਰਨਾ ਮਹਿੰਗਾ ਹੋਵੇ, ਜੇ ਤੱਥ ‘ਤੇ ਕੋਈ ਵਿਵਾਦ ਨਹੀਂ ਹੈ, ਜਾਂ ਜੇ ਭਰੋਸੇਯੋਗਤਾ ਨਰਧਾਰਤ ਕਰਨ ਦਾ ਕੋਈ ਮੁੱਦਾ ਨਹੀਂ ਹੈ। ਕੁੱਲ ਮਿਲਾ ਕੇ, ਇਸ ਕਿਸਮ ਦੀ ਸੁਣਵਾਈ ਵਿਵਾਦ ਵਿਚਲੇ ਮੁੱਦੇ ਅਤੇ ਜਮ੍ਹਾਂ ਕੀਤੇ ਜਾਣ ਵਾਲੇ ਸਬੂਤ ਦੀ ਰੋਸ਼ਨੀ ਵਿੱਚ ਵਿਹਾਰਕ ਹੋਣੀ ਚਾਹੀਦੀ ਹੈ। ਦੋਵੇਂ ਧਿਰਾਂ ਨੂੰ ਦੂਜੀ ਧਿਰ ਦੀਆਂ ਬੇਨਤੀਆਂ ਨੂੰ ਪੜ੍ਹਨ ਅਤੇ ਜਵਾਬ ਦੇਣ ਦਾ ਮੌਕਾ ਮਿਲੇਗਾ। ਇਹ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ:
- "ਵਿਵਸਥਿਤ ਬੇਨਤੀਆਂ" ਲੜੀ ਵਿੱਚ ਕੀਤੀਆਂ ਜਾਂਦੀਆਂ ਹਨ। ਪਹਿਲਾਂ, ਸ਼ਿਕਾਇਤ ਜਾਂ ਅਪੀਲ ਕਰ ਰਹੀ ਧਿਰ ਆਪਣਾ ਲਿਖਤੀ ਬਿਆਨ ਦਿੰਦੀ ਹੈ। ਦੂਜੀ ਧਿਰ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਆਪਣੀਆਂ ਬੇਨਤੀਆਂ ਕਰਦੀ ਹੈ ਅਤੇ ਪਹਿਲੀਆਂ ਬੇਨਤੀਆਂ ਦਾ ਜਵਾਬ ਦਿੰਦੀ ਹੈ। ਉਸ ਤੋਂ ਬਾਅਦ ਪਹਿਲੀ ਧਿਰ ਨੂੰ ਜਵਾਬ ਦੇਣ ਦਾ ਅੰਤਿਮ ਮੌਕਾ ਮਿਲਦਾ ਹੈ। ਟ੍ਰਿਬਿਊਨਲ ਦੁਆਰਾ ਨਿਸ਼ਚਿਤ ਕੀਤੀਆਂ ਗਈਆਂ ਸਮਾਂ ਸਿਮਾਵਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।
- "ਇਕੱਠੀਆਂ ਬੇਨਤੀਆਂ" ਵਿੱਚ ਦੋਵੇਂ ਧਿਰਾਂ ਨਿਰਣਾਇਕ ਨੂੰ ਆਪਣੀਆਂ ਲਿਖਤੀ ਬੇਨਤੀਆਂ ਦਿੰਦੀਆਂ ਹਨ ਅਤੇ ਉੁਹਨਾਂ ਨੂੰ ਨਿਸ਼ਚਿਤ ਮਿਤੀ ਨੂੰ ਦੂਜੀ ਧਿਰ ਦੀਆਂ ਬੇਨਤੀਆਂ ਦਾ ਜਵਾਬ ਦੇਣ ਦਾ ਮੌਕਾ ਮਿਲਦਾ ਹੈ।
ਪ੍ਰਕ੍ਰਿਆ
ਆਪਣੀ ਸਮੱਗਰੀ ਨੂੰ ਵਿਵਸਥਿਤ ਕਰਨਾ
ਜੇ ਤੁਹਾਡੇ ਟ੍ਰਿਬਿਊਨਲ ਦੁਆਰਾ ਕੋਈ ਦਿਸ਼ਾ-ਨਿਰਦੇਸ਼ ਸਥਾਪਤ ਕੀਤੇ ਗਏ ਹਨ ਤਾਂ ਤੁਹਾਡੀ ਲਿਖਤੀ ਬੇਨਤੀ ਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਪਹਿਲੀਆਂ ਚੀਜ਼ਾਂ ਜੋ ਤੁਹਾਨੂੰ ਕਰਨੀਆਂ ਚਾਹੀਦੀਆਂ ਹਨ ਉਹਨਾਂ ਦਾ ਵਰਨਣ ਇਸ ਵੈਬਸਾਈਟ ਦੇ ਪਹਿਲੇ ਕਦਮ ਵਾਲੇ ਹਿੱਸੇ ਵਿੱਚ ਕੀਤਾ ਹੈ। ਤੁਹਾਨੂੰ ਹਮੇਸ਼ਾ ਟ੍ਰਿਬਿਊਨਲ ਦੀ ਵੈਬਸਾਈਟ ‘ਤੇ ਸਵੈ-ਮਦਦ ਬਾਰੇ ਜਾਣਕਾਰੀ ਨੂੰ ਪੜ੍ਹਨਾ ਚਾਹੀਦਾ ਹੈ ਜਾਂ ਪ੍ਰਕਿਰਿਆ ਬਾਰੇ ਜਾਣਕਾਰੀ ਲੈਣ ਲਈ ਟ੍ਰਿਬਿਊਨਲ ਦੇ ਦਫਤਰ ਕਾਲ ਕਰਨਾ ਚਾਹੀਦਾ ਹੈ। ਉਸ ਟ੍ਰਿਬਿਊਨਲ ਲਈ ਵੈਬਸਾਈਟ ਲਿੰਕ ਜਾਂ ਸੰਪਰਕ ਜਾਣਕਾਰੀ, ਜੋ ਤੁਹਾਡੀ ਦਿਲਚਸਪੀ ਦੀ ਹੈ, ਬਾਰੇ ਪਤਾ ਲਗਾਉਣ ਲਈ ਬੀਸੀ ਐਡਮਿਨ ਲਾਅ ਡਾਇਰੈਕਟਰੀ ਦੇਖੋ।
ਆਪਣੀ ਲਿਖਤੀ ਬੇਨਤੀ ਦੀ ਤਿਆਰੀ ਕਰੋ
ਲਿਖਤੀ ਬੇਨਤੀਆਂ ਆਮ ਤੌਰ ‘ਤੇ ਇਸ ਰੂਪਰੇਖਾ ਦੀ ਪਾਲਣਾ ਕਰਦੀਆਂ ਹਨ:
- ਸ਼ੁਰੂਆਤੀ ਬਿਆਨ ਨਾਲ ਸ਼ੁਰੂ ਕਰੋ: ਇਸ ਬਾਰੇ ਸੰਖੇਪ ਵਿਵਰਣ ਕਿ ਤੁਹਾਡਾ ਕੇਸ ਕਿਸ ਬਾਰੇ ਵਿੱਚ ਹੈ ਅਤੇ ਇਸ ਦਾ ਸਪਸ਼ਟ ਬਿਆਨ ਕਿ ਤੁਸੀਂ ਕਿ ਹੱਲ ਦੀ ਮੰਗ ਕਰ ਰਹੇ ਹੋ (ਜਿਵੇਂ ਕਿ ਤੁਸੀਂ ਟਰੀਬਿਊਨਲ ਨੂੰ ਕੀ ਫ਼ੈਸਲਾ ਲੈਣ ਲਈ ਬੇਨਤੀ ਕਰ ਰਹੇ ਹੋ)।
- ਸੰਬੰਧਤ ਤੱਥ ਦੱਸੋ, ਸਮੇਂ ਦੇ ਕ੍ਰਮ ਵਿੱਚ।
- ਸਾਰੇ ਸੰਬੰਧਤ ਸਬੂਤ ਸ਼ਾਮਲ ਕਰੋ, ਜਿਨ੍ਹਾਂ ਵਿੱਚ ਗਵਾਹਾਂ ਦੇ ਸਹੁੰ ਖਾ ਕੇ ਦਿੱਤੇ ਬਿਆਨ (ਜਿਵੇਂ ਕਿ ਹਲਫੀਆ ਬਿਆਨ ਜਾਂ ਵਿਧਾਨਕ ਐਲਾਨਨਾਮੇ) ਅਤੇ ਦਸਤਾਵੇਜ਼ (ਜਿਵੇਂ ਕਿ ਪੱਤਰ, ਫ਼ੋਟੋਆਂ, ਜਾਂ ਇਕਰਾਰਨਾਮੇ) ਸ਼ਾਮਲ ਹਨ।
- ਵਿਆਖਿਆ ਕਰੋ ਕਿ ਸਬੂਤ ਕਿਵੇਂ ਤੁਹਾਡੇ ਕੇਸ ਦਾ ਸਮਰਥਨ ਕਰਦੇ ਹਨ।
- "ਕਾਨੂੰਨੀ ਦਲੀਲ: ਸ਼ਾਮਲ ਕਰੋ, ਜੋ ਵਿਆਖਿਆ ਕਰਦੀ ਹੈ ਕਿ ਕਿਵੇਂ ਕਾਨੂੰਨ ਯਤੇ ਟ੍ਰਿਬਿਊਨਲ ਦੇ ਪਿਛਲੇ ਫ਼ੈਸਲੇ ਤੁਹਾਡੇ ਕੇਸ ਦਾ ਸਮਰਥਨ ਕਰਦੇ ਹਨ, ਅਤੇ ਉਹਨਾਂ ਫ਼ੈਸਲਿਆਂ ਦੀਆਂ ਕਾਪੀਆਂ ਸ਼ਾਮਲ ਕਰੋ ਜਿਨ੍ਹਾਂ ‘ਤੇ ਤੁਸੀਂ ਨਿਰਭਰ ਕਰ ਰਹੇ।
- ਆਪਣੇ ਕੇਸ ਦੇ ਸਾਰ ਦੇ ਨਾਲ ਸਮਾਪਤੀ ਕਰੋ, ਅਤੇ ਉਹ ਫ਼ੇਸਲਾ ਦੱਸੋ ਜਿਸ ਲਈ ਤੁਸੀਂ ਟ੍ਰਿਬਿਊਨਲ ਨੂੰ ਬੇਨਤੀ ਕਰ ਰਹੇ ਹੋ।
ਇਹ ਵਿਸ਼ੇ ਇਸ ਵੈਬਸਾਈਟ ਦੇ ਵਿਅਕਤੀ ਦੀ ਮੌਜੁਦਗੀ ਵਿੱਚ ਸੁਣਵਾਈਆਂ ਅਨੁਭਾਗ ਵਿੱਚ ਵਧੇਰੇ ਵਿਸਤਾਰ ਵਿੱਚ ਵਰਣਨ ਕੀਤੇ ਗਏ ਹਨ।
ਦੂਜੀਆਂ ਬੇਨਤੀਆਂ ਦੀ ਸਮੀਖਿਆ ਕਰੋ ਅਤੇ ਜਵਾਬ ਦੇਣਾ
ਦੁਜੀ ਧਿਰ ਦੀ ਸਥਿਤੀ ਨੂੰ ਅਤੇ ਉਹਨਾਂ ਦੀ ਦਲੀਲ ਦਾ ਜਵਾਬ ਦੇਣ ਦਾ ਤਰੀਕਾ ਸਮਝਣ ਲਈ ਉੁਹਨਾਂ ਦੀਆਂ ਬੇਨਤੀਆਂ ਦੀ ਸਮੀਖਿਆ ਕਰੋ। ਉੁਹਨਾਂ ਦੀਆਂ ਬੇਨਤੀਆਂ ਦਾ ਜਵਾਬ ਦਵੋ - ਸਮਝਾਓ ਕਿ ਦੂਜੀ ਧਿਰ ਦਾ ਕੇਸ ਪੂਰੀ ਕਹਾਣੀ ਕਿਉਂ ਨਹੀਂ ਦੱਸਦਾ ਹੈ, ਗਾਇਬ ਜਾਣਕਾਰੀ ਦਵੋ, ਗਲਤੀਆਂ ਅਤੇ ਕਮੀਆਂ ਕੱਢੋ ਜੋ ਦੂਜੀ ਧਿਰ ਨੇ ਕੀਤੀਆਂ ਹਨ, ਦੱਸੋ ਕਿ ਤੁਹਾਡੇ ਕੇਸ ਦੇ ਤੱਥ ਕਿਵੇਂ ਉਸ ਆਦੇਸ਼ ਦਾ ਸਮਰਥਨ ਕਰਦੇ ਹਨ ਜੋ ਤੁਸੀਂ ਮੰਗ ਰਹੇ ਹੋ। ਤੁਸੀਂ ਆਮ ਤੌਰ ‘ਤੇ ਪ੍ਰਕਿਰਿਆ ਦੇ ਇਸ ਚਰਣ ਵਿੱਚ ਨਵੇਂ ਸਬੂਤ ਨਹੀਂ ਦੇ ਸਕਦੇ ਹੋ, ਕਿਉਂਕਿ ਸਾਰੇ ਸੰਬੰਧਤ ਸਬੂਤ ਤੁਹਾਡੀ ਪਹਿਲੀ ਲਿਖਤੀ ਬੇਨਤੀ ਦੇ ਵਿੱਚ ਸ਼ਾਮਲ ਕੀਤੇ ਜਾਣੇ ਚਾਹੀਦੇ ਸਨ। ਜੇ ਤੁਸੀਂ ਪਹਿਲੇ ਚਰਣ ਵਿੱਚ ਸੰਬੰਧਤ ਸਬੂਤ ਜਮ੍ਹਾਂ ਕਰਨੇ ਭੁੱਲ ਗਏ ਸੀ, ਤਾਂ ਤੁਹਾਨੂੰ ਵਾਧੂ ਸਬੂਤ ਦਾਖਲ ਕਰਨ ਲਈ ਨਿਰਨਾਕਰਤਾ ਦੀ ਸ਼ਹਿਮਤੀ ਜ਼ਰੂ ਲੈਣੀ ਚਾਹੀਦੀ ਹੈ।
ਜੇ ਨਿਰਣਾਇਕ ਦੇ ਹੋਰ ਪ੍ਰਸ਼ਨ ਹੋਣ ਜਾਂ ਉਸ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ, ਤਾਂ ਉਹ ਦੋਵੇਂ ਧਿਰਾਂ ਦੇ ਨਾਲ ਟੈਲੀਫ਼ੋਨ ਕਾਨਫਰੰਸ ਸਥਾਪਤ ਕਰ ਸਕਦਾ/ਸਕਦੀ ਹੈ ਜਾਂ ਹੋਰ ਲਿਖਤੀ ਬੇਨਤੀਆਂ ਮੰਗ ਸਕਦਾ/ਸਕਦੀ ਹੈ।
ਟ੍ਰਿਬਿਊਨਲ ਦੀ ਸਮੀਖੀਆ ਤੋਂ ਬਾਅਦ
ਨਿਰਣਾਇਕ ਵਲੋਂ ਤੁਹਾਡੇ ਕੇਸ ‘ਤੇ ਫ਼ੈਸਲਾ ਕਰ ਲੈਣ ਦੇ ਬਾਅਦ, ਟ੍ਰਿਬਿਊਨਲ ਤੁਹਾਨੂੰ ਲਿਖਤੀ ਕਾਰਨਾਂ ਦੇ ਨਾਲ ਫ਼ੈਸਲਾ ਭੇਜੇਗਾ। ਜਦੋਂ ਤੁਸੀਂ ਆਪਣੀਆਂ ਲਿਖਤੀ ਬੇਨਤੀਆਂ ਜਮ੍ਹਾਂ ਕਰਦੇ ਹੋ, ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿ ਨਿਰਣਾਇਕ ਨੂੰ ਫ਼ੈਸਲਾ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ। ਸਮੀਖੀਆ ਕਰਨ ਲਈ ਬਹੁਤ ਜ਼ਿਆਦਾ ਕੇਸ ਹੋਣ ਦੇ ਕਾਰਨ, ਤੁਹਾਨੂੰ ਫ਼ੈਸਲਾ ਮਿਲ਼ਣ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਕੀ ਹੁੰਦਾ ਹੈ ਜੇ ਤੁਸੀਂ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ?
ਜੇ ਤੁਸੀਂ ਆਪਣੇ ਕੇਸ ਵਿੱਚ ਨਿਰਣਾਇਕ ਦੇ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ, ਤੁਸੀਂ ਕਈ ਵਾਰ ਫੈਸਲੇ ਦੀ ਪੜਚੋਲ ਕਰਵਾ ਸਕਦੇ ਹੋ। ਕਈ ਟ੍ਰਿਬਿਊਨਲ, ਜਿਵੇਂ ਕਿ ਵਰਕਸੇਫ ਬੀਸੀ (WorkSafe BC), ਦੀ ਆਪਣੀ ਅੰਦਰੂਲੀ ਪੜਚੋਲ ਪ੍ਰਕਿਰਿਆ ਹੈ, ਜਿਸ ਤੋਂ ਬਾਅਦ ਇੱਕ ਨਿਰਪੱਖ ਟ੍ਰਿਬਿਊਨਲ, ਜਿਸ ਨੂੰ ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ ਕਿਹਾ ਜਾਂਦਾ ਹੈ, ਕੋਲ ਅਪੀਲ ਹੁੰਦੀ ਹੈ।
ਕੁਝ ਟ੍ਰਿਬਿਊਨਲਾਂ ਦੇ ਫੈਸਲਿਆਂ ਦੀ ਅਪੀਲ "ਨਿਆਂਇਕ ਪੜਚੋਲ" ਨਾਮਕ ਪ੍ਰਕਿਰਿਆ ਰਾਹੀਂ ਅਦਾਲਤਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਤੱਥ ਤਾਂ ਇਹ ਹੈ ਕਿ ਸਿਰਫ ਇਹ ਕਾਰਨ ਕਿ ਤੁਸੀਂ ਨਿਰਣਾਇਕ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤੁਹਾਨੂੰ ਅਦਾਲਤ ਦੁਆਰਾ ਪੜਚੋਲ ਦਾ ਹੱਕਦਾਰ ਨਹੀਂ ਬਣਾਉਂਦਾ- ਤੁਹਾਨੂੰ ਲਾਜਮੀ ਤੌਰ ‘ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਨਿਰਣਾਇਕ ਦੀ ਪ੍ਰਕਿਰਿਆ ਵਿੱਚ ਤਰੁੱਟੀਆਂ ਸਨ ਜਾਂ ਨਿਰਣਾਇਕ ਨੇ ਕਾਨੂੰਨ, ਅਧਿਕਾਰਖੇਤਰ, ਜਾਂ ਨਿਰਪੱਖਤਾ ਵਿੱਚ ਗਲਤੀ ਕੀਤੀ ਹੈ।
ਜਸਟਿਸ ਐਜੂਕੇਸ਼ਨ ਸੋਸਾਇਟੀ ਨੇ ਜੁਡੀਸ਼ੀਅਲ ਰਿਵਿਊ ਗਾਈਡਬੁੱਕ ਪ੍ਰਕਾਸ਼ਤ ਕੀਤੀ ਹੈ ਜੋ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਦੀ ਹੈ। ਤੁਸੀਂ ਸੁਪਰੀਮ ਕੋਰਟ ਸੈਲਫ ਹੈਲਪ ਵੈਬਸਾਈਟ ਵਿਖੇ ਨਿਆਂਇਕ ਪੜਚੋਲ ਬਾਰੇ ਹੋਣ ਜਾਣ ਸਕਦੇ ਹੋ।


