ਟੈਲੀਫ਼ੋਨ ‘ਤੇ ਸੁਣਵਾਈਆਂ

Home > तैयारी कैसै करै के लिए > ਟੈਲੀਫ਼ੋਨ ‘ਤੇ ਸੁਣਵਾਈਆਂ
Share/Save/Bookmark print page
ਟੈਲੀਫ਼ੋਨ ‘ਤੇ ਸੁਣਵਾਈਆਂ

ਟੈਲੀਫ਼ੋਨ ‘ਤੇ ਸੁਣਵਾਈਆਂ

ਟੈਲੀਫ਼ੋਨ ਸੁਣਵਾਈ ‘ਤੇ ਕੀ ਆਸ ਕੀਤੀ ਜਾਵੇ

ਟੈਲੀਫ਼ੋਨ ‘ਤੇ ਸੁਣਵਾਈਆਂ ਮਾਮਲਿਆਂ ਨੂੰ ਹੱਲ ਕਰਨ ਲਈ ਟ੍ਰਿਬਿਊਨਲ ਦਾ ਆਮ ਤਰੀਕਾ ਹਨ। ਜੇ ਸੁਣਵਾਈ ਟੈਲੀਫ਼ੋਨ ਕਾਨਫਰੰਸ ਕਾਲ ਦੇ ਰਾਹੀਂ ਕੀਤੀ ਜਾਵੇਗੀ ਤਾਂ ਟ੍ਰਿਬਿਊਨਲ ਸੁਣਵਾਈ ਲਈ ਸਮਾਂ, ਮਿਤੀ ਅਤੇ ਸਥਾਨ ਜਾਂ ਸੰਪਰਕ ਦੀ ਜਾਣਕਾਰੀ ਸੈਟ ਕਰੇਗਾ ਅਤੇ ਪਾਰਟੀਆਂ ਨੂੰ ਸੂਚਿਤ ਕਰੇਗਾ। ਜੇ ਉੁਹ ਧਿਰ ਜਿਸ ਨੂੰ ਸੂਚਿਤ ਕੀਤਾ ਗਿਆ ਹੈ ਹਿੱਸਾ ਨਹੀਂ ਲੈਂਦੀ ਹੈ, ਤਾਂ ਨਿਰਣਾਇਕ ਸੁਣਵਾਈ ਕਰ ਸਕਦਾ ਹੈ ਅਤੇ ਉੁਸ ਧਿਰ ਦੀ ਗੱਲ ਸੁਣੇ ਬਿਨਾਂ ਫ਼ੈਸਲਾ ਕਰ ਸਕਦਾ ਹੈ। ਟੈਲੀਫ਼ੋਨ ਸੁਣਵਾਈ ਵੀ ਵਿਅਕਤੀ ਦੀ ਮੌਜੂਦਗੀ ਵਾਲੀਆਂ ਸੁਣਵਾਈਆਂ ਵਾਲੀ ਪ੍ਰਕਿਰਿਆ ਦੀ ਪਾਲ਼ਨਾ ਕਰਦੀ ਹੈ। ਟੈਲੀਫ਼ੋਨ ‘ਤੇ ਸੁਣਵਾਈਆਂ ਟੈਲੀਫ਼ੋਨ ਕਾਨਫਰੰਸ ਤੋਂ ਵੱਖਰੀਆਂ ਹੁੰਦੀਆਂ ਹਨ ਜੋ ਕਿ ਕੋਈ ਨਿਰਣਾਇਕ ਕੇਸ ਪ੍ਰਬੰਧਨ ਤਕਨੀਕਾਂ ਦੇ ਮਾਧਿਅਮ ਨਾਲ ਵਿਵਾਦ ਨੂੰ ਹੱਲ ਕਰਨ ਲਈ ਪ੍ਰਕਿਰਿਆ ਦੇ ਸ਼ੁਰੂਆਤੀ ਚਰਣ ‘ਤੇ ਰੱਖ ਸਕਦਾ ਹੈ।

ਪ੍ਰਕਿਰਿਆ

ਤੁਸੀਂ ਜਿਸ ਟ੍ਰਿਬਿਊਨਲ ਨਾਲ ਗੱਲ ਕਰ ਰਹੇ ਹੋ ਉਹ ਟੈਲੀਫ਼ੋਨ ‘ਤੇ ਸੁਣਵਾਈ ਲਈ ਪ੍ਰਕਿਰਿਆ ਸਥਾਪਿਤ ਕਰਦਾ ਹੈ। ਪਹਿਲੀਆਂ ਗੱਲਾਂ ਜੋ ਤੁਹਾਨੂੰ ਆਪਣੀ ਸੁਣਵਾਈ ਦੀ ਤਿਆਰੀ ਲਈ ਕਰਨੀਆਂ ਚਾਹੀਦੀਆਂ ਹਨ ਉਹਨਾਂ ਦਾ ਵਰਨਣ ਇਸ ਵੈਬਸਾਈਟ ਦੇ ਪਹਿਲੇ ਕਦਮਾਂ ਵਾਲੇ ਹਿੱਸੇ ਵਿੱਚ ਕੀਤਾ ਹੈ। ਤੁਹਾਨੂੰ ਹਮੇਸ਼ਾ ਟ੍ਰਿਬਿਊਨਲ ਦੀ ਵੈਬਸਾਈਟ ‘ਤੇ ਸਵੈ-ਮਦਦ ਬਾਰੇ ਜਾਣਕਾਰੀ ਨੂੰ ਪੜ੍ਹਨਾ ਚਾਹੀਦਾ ਹੈ ਜਾਂ ਪ੍ਰਕਿਰਿਆ ਬਾਰੇ ਜਾਣਕਾਰੀ ਲੈਣ ਲਈ ਟ੍ਰਿਬਿਊਨਲ ਦੇ ਦਫਤਰ ਕਾਲ ਕਰਨਾ ਚਾਹੀਦਾ ਹੈ। ਉਸ ਟ੍ਰਿਬਿਊਨਲ ਲਈ ਵੈਬਸਾਈਟ ਲਿੰਕ ਜਾਂ ਸੰਪਰਕ ਜਾਣਕਾਰੀ, ਜੋ ਤੁਹਾਡੀ ਦਿਲਚਸਪੀ ਦੀ ਹੈ, ਬਾਰੇ ਪਤਾ ਲਗਾਉਣ ਲਈ ਬੀਸੀ ਐਡਮਿਨ ਲਾਅ ਡਾਇਰੈਕਟਰੀ ਦੇਖੋ।

ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਕਿਵੇਂ ਕਰੀਏ

ਕਿਸੇ ਟੈਲੀਫ਼ੋਨ ਰਾਹੀਂ ਟ੍ਰਿਬਿਊਨਲ ਸੁਣਵਾਈ ਵਿੱਚ ਆਮ ਕਦਮ ਉਹੀ ਹੁੰਦੇ ਹਨ ਜੋ ਵਿਅਕਤੀ ਦੀ ਮੌਜੂਦਗੀ ਵਾਲੀ ਸੁਣਵਾਈ ਵਿੱਚ ਹੁੰਦੇ ਹਨ:

  • ਸ਼ੁਰੂਆਤੀ ਮਾਮਲੇ
  • ਸ਼ੁਰੂਆਤੀ ਬਿਆਨ
  • ਸਬੂਤ ਨੂੰ ਪੇਸ਼ ਕਰਨਾ
  • ਅੰਤਮ ਦਲੀਲ

ਗਵਾਹ

ਜਿਵੇਂ ਕਿ ਵਿਅਕਤੀ ਦੀ ਮੌਜੂਦਗੂ ਵਾਲੀਆਂ ਸੁਣਵਾਈਆਂ ਵਿੱਚ ਹੁੰਦਾ ਹੈ, ਤੁਸੀਂ ਗਵਾਹਾਂ ਨੂੰ ਉਹ ਗਵਾਹੀ ਦੇਣ ਲਈ ਬੁਲਾ ਸਕਦੇ ਹੋ ਜੋ ਤੁਹਾਡੇ ਕੇਸ ਦਾ ਸਮਰਥਨ ਕਰਦੇ ਹਨ। ਕਿਉਂਕਿ ਗਵਾਹ ਗਵਾਹੀ ਦੇਣ ਤੋਂ ਪਹਿਲਾਂ ਸੁਣਵਾਈ ਵਾਲੇ ਕਮਰੇ ਵਿੱਚ ਨਹੀਂ ਆ ਸਕਦਾ ਹੈ, ਟੈਲੀਫ਼ੋਨ ‘ਤੇ ਸੁਣਵਾਈ ਵਿੱਚ ਕੋਈ ਗਵਾਹ ਆਮ ਤੌਰ ‘ਤੇ ਉੁਸ ਵੇਲੇ ਤਕ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋ ਸਕਦਾ ਹੈ ਜਦੋਂ ਤਕ ਉਸਦਾ ਗਵਾਹੀ ਦੇਣ ਦਾ ਸਮਾਂ ਨਹੀਂ ਆਉਂਦਾ ਹੈ। ਨਿਰਣਾਇਕ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਗਵਾਹ ਸਮੇਂ ਤੋਂ ਪਹਿਲਾਂ ਇੱਕ ਦੂਸਰੇ ਦੀ ਗਵਾਹੀ ਨਾ ਸੁਣਨ।

ਗਵਾਹ ਨੂੰ ਸੱਚ ਬੋਲਣ ਲਈ ਸਹੁੰ ਚੁਕਣ ਵਾਸਤੇ ਕਿਹਾ ਜਾਵੇਗਾ। ਕੁਝ ਮਾਮਲਿਆਂ ਵਿੱਚ, ਗਵਾਹ ਨੂੰ ਕਿਸੇ ਸਰਕਾਰੀ ਏਜੰਟ ਦੇ ਆਫ਼ਿਸ ਵਿੱਛ ਜਾਣ ਲਈ ਕਿਹਾ ਜਾਵੇਗਾ। ਇਸ ਤਸਦੀਕ ਕਰਨ ਲਈ ਕਿ ਜਦੋਂ ਗਵਾਹ ਟੈਲੀਫ਼ੋਨ ‘ਤੇ ਗਵਾਹੀ ਦੇ ਰਿਹਾ ਹੈ, ਉਸ ਸਮੇਂ ਕੋਈ ਹੋਰ ਵਿਅਕਤੀ ਕਮਰੇ ਵਿੱਚ ਮੌਜੂਦ ਨਹੀਂ ਹੈ, ਗਵਾਹ ਦੀ ਗਵਾਹੀ ਦੇ ਦੌਰਾਨ ਏਜੰਟ ਮੌਜੂਦ ਰਹੇਗਾ।

ਸੁਣਵਾਈ ਤੋਂ ਬਾਅਦ
ਨਿਰਣਾਇਕ ਸੁਣਵਾਈ ਦੇ ਆਖਰ ਵਿੱਚ ਤੁਹਾਨੂੰ ਜੁਬਾਨੀ ਫੈਸਲਾ ਦੇ ਕੇ ਫੈਸਲਾ ਸੁਣਾ ਸਕਦਾ ਹੈ ਅਤੇ ਤੁਹਾਨੂੰ ਇਸ ਬਾਰੇ ਦਸ ਸਕਦਾ ਹੈ ਕਿ ਮਾਮਲੇ ਬਾਰੇ ਫੈਸਲਾ ਕਿਵੇਂ ਕੀਤਾ ਗਿਆ। ਬਦਲ ਦੇ ਤੌਰ ‘ਤੇ, ਨਿਰਣਾਇਕ ਦੱਸ ਸਕਦਾ/ਸਕਦੀ ਹੈ ਕਿ ਉਹ ਕਿਸ ਤਰ੍ਹਾਂ ਮਗਰੋਂ ਫੈਸਲਾ ਕਰੇਗਾ ਅਤੇ ਟ੍ਰਿਬਿਊਨਲ ਰਜਿਸਟਰੀ ਤੁਹਾਨੂੰ ਲਿਖਤੀ ਫੈਸਲਾ ਡਾਕ ਰਾਹੀਂ ਭੇਜੇਗੀ।

ਕੀ ਹੁੰਦਾ ਹੈ ਜੇ ਤੁਸੀਂ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ?
ਜੇ ਤੁਸੀਂ ਆਪਣੇ ਕੇਸ ਵਿੱਚ ਨਿਰਣਾਇਕ ਦੇ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ, ਤੁਸੀਂ ਕਈ ਵਾਰ ਫੈਸਲੇ ਦੀ ਪੜਚੋਲ ਕਰਵਾ ਸਕਦੇ ਹੋ। ਕਈ ਟ੍ਰਿਬਿਊਨਲ, ਜਿਵੇਂ ਕਿ ਵਰਕਸੇਫ ਬੀਸੀ (WorkSafe BC), ਦੀ ਆਪਣੀ ਅੰਦਰੂਲੀ ਪੜਚੋਲ ਪ੍ਰਕਿਰਿਆ ਹੈ, ਜਿਸ ਤੋਂ ਬਾਅਦ ਇੱਕ ਨਿਰਪੱਖ ਟ੍ਰਿਬਿਊਨਲ, ਜਿਸ ਨੂੰ ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ ਕਿਹਾ ਜਾਂਦਾ ਹੈ, ਕੋਲ ਅਪੀਲ ਹੁੰਦੀ ਹੈ।

ਕੁਝ ਟ੍ਰਿਬਿਊਨਲਾਂ ਦੇ ਫੈਸਲਿਆਂ ਦੀ ਅਪੀਲ "ਨਿਆਂਇਕ ਪੜਚੋਲ" ਨਾਮਕ ਪ੍ਰਕਿਰਿਆ ਰਾਹੀਂ ਅਦਾਲਤਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਤੱਥ ਤਾਂ ਇਹ ਹੈ ਕਿ ਸਿਰਫ ਇਹ ਕਾਰਨ ਕਿ ਤੁਸੀਂ ਨਿਰਣਾਇਕ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤੁਹਾਨੂੰ ਅਦਾਲਤ ਦੁਆਰਾ ਪੜਚੋਲ ਦਾ ਹੱਕਦਾਰ ਨਹੀਂ ਬਣਾਉਂਦਾ - ਤੁਹਾਨੂੰ ਲਾਜਮੀ ਤੌਰ ‘ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਨਿਰਣਾਇਕ ਦੀ ਪ੍ਰਕਿਰਿਆ ਵਿੱਚ ਤਰੁੱਟੀਆਂ ਸਨ ਜਾਂ ਨਿਰਣਾਇਕ ਨੇ ਕਾਨੂੰਨ, ਅਧਿਕਾਰਖੇਤਰ, ਜਾਂ ਨਿਰਪੱਖਤਾ ਵਿੱਚ ਗਲਤੀ ਕੀਤੀ ਹੈ।

ਜਸਟਿਸ ਐਜੂਕੇਸ਼ਨ ਸੋਸਾਇਟੀ ਨੇ ਜੁਡੀਸ਼ੀਅਲ ਰਿਵਿਊ ਗਾਈਡਬੁੱਕ ਪ੍ਰਕਾਸ਼ਤ ਕੀਤੀ ਹੈ ਜੋ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਦੀ ਹੈ। ਤੁਸੀਂ ਸੁਪਰੀਮ ਕੋਰਟ ਸੈਲਫ ਹੈਲਪ ਵੈਬਸਾਈਟ ਵਿਖੇ ਨਿਆਂਇਕ ਪੜਚੋਲ ਬਾਰੇ ਹੋਣ ਜਾਣ ਸਕਦੇ ਹੋ।