ਆਮ ਜਨਤਾ ਦੀ ਮਦਦ

Home > ਮਦਦ ਲੈਣੀ > ਆਮ ਜਨਤਾ ਦੀ ਮਦਦ
Share/Save/Bookmark print page

ਕੈਨੇਡੀਅਨ ਬਾਰ ਐਸੋਸ਼ੇਸ਼ੀਅਨ

ਇਸ (CBA’s) ਦੀ ਵਕੀਲਾਂ ਬਾਰੇ ਦਸਣ ਵਾਲੀ ਸੇਵਾ ਤੁਹਾਨੂੰ ਵਕੀਲ ਨਾਲ ਸੰਪਰਕ ਕਰਵਾਉਦੀ ਹੈ ਜੋ ਪ੍ਰਬੰਧਕੀ ਕਾਨੂੰਨ ਦਾ ਕੰਮ ਕਰਦਾ ਹੈ ਇਹ ਵਕੀਲ 25.00 ਡਾਲਰ ਦੀ ਫੀਸ ਵਿਚ ਤੁਹਾਡੇ ਨਾਲ 30 ਮਿੰਟ ਗੱਲ ਕਰੇਗਾ

ਪਰੋ ਬੋਨੋ ਲਾਅ ਆਫ ਬੀਸੀ

ਪਰੋ ਬੋਨੋ ਲਾਅ ਆਫ ਬੀਸੀ ਦੀ ਵੇਬਸਾਇਟ ਬੀਸੀ ਵਿਚ ਕਾਨੂੰਨੀ ਸਾਧਨਾਂ ਅਤੇ ਮੁਫ਼ਤ ਦੀ ਕਾਨੂੰਨੀ ਸੇਵਾਵਾਂ ਦੀ ਵਿਸਤ੍ਰਿਤ ਸੂਚੀ ਪ੍ਰਦਾਨ ਕਰਦੀ ਹੈ ਇਹ ਪ੍ਰਬੰਧਕੀ ਕਾਨੂੰਨ ਦੀਆ ਸਮੱਸਿਆਵਾਂ, ਜਿਵੇਂ ਕਿ ਮਨੁਖੀ ਹੱਕਾਂ, ਰੋਜਗਾਰ, ਜਾਂ ਰਿਹਾਇਸ਼ੀ ਮਾਲਕ-ਮਕਾਨ ਅਤੇ ਕਿਰਾਏਦਾਰੀ ਦੇ ਮਸਲਿਆਂ ਬਾਰੇ ਸਾਧਨਾਂ ਨਾਲ ਜੋੜਦੀ ਹੈ

ਕਮਿਉਨਟੀ ਲੀਗਲ ਅਸਿਸਟੈਂਸ ਸੋਸਾਇਟੀ (CLAS)

ਕਮਿਉਨਟੀ ਲੀਗਲ ਅਸਿਸਟੈਂਸ ਸੋਸਾਇਟੀ ਉਹਨਾਂ ਲੋਕਾਂ ਨੂੰ ਕਾਨੂੰਨੀ ਸਲਾਹ ਅਤੇ ਮਦਦ ਦਿੰਦੀ ਹੈ ਜਿਨਾਂ ਨੂੰ ਸਰੀਰਕ,ਦਿਮਾਗੀ, ਸਮਾਜਕ, ਆਰਥਿਕ ਜਾਂ ਕਿਸੇ ਹੋਰ ਤਰਾਂ ਦੀ ਉਖਿਆਈ ਜਾਂ ਕਿਸੇ ਹੋਰ ਤਰਾਂ ਦੀ ਰਾਖੀ ਚਾਹੀਦੀ ਹੋਵੇ(CLAS) ਇਹਨਾਂ ਪ੍ਰਬੰਧਕੀ ਕਾਨੂੰਨੀ ਸਮੱਸਿਆਵਾਂ ਬਾਰੇ ਮਦਦ ਪ੍ਰਦਾਨ ਕਰਦੀ ਹੈ:

o ਰਿਹਾਇਸ਼

o ਆਮਦਨ ਭੱਤਾ (ਵੈਲਫ਼ੇਅਰ, ਅਯੋਗਤਾ ਭੱਤਾ, ਕੈਨਡਾ ਪੈਨਸ਼ਨ ਯੋਜਨਾ, ਬੁਢਾਪਾ ਪੈਨਸ਼ਨ)

o ਅਪਾਹਜ ਲੋਕਾਂ ਲਈ ਸੌਖ:

o ਵਿਦਿਆ

o ਭਾਈਚਾਰੇ ਵਿਚ ਰਿਹਾਇਸ਼ ਦਾ ਸਹਾਰਾ

o ਲੋਕਾਂ ਲਈ ਸੇਵਾਵਾਂ

o ਕੰਮ ਦਾ ਬੀਮਾ (EI)

o ਵਰਕਰਸ ਕੰਪਨਸੇਸ਼ਨ (WCB)

o ਅਪਾਹਜ ਲੋਕਾਂ ਲਈ ਜਾਣਕਾਰੀ ਅਤੇ ਉਹਲਾ

o ਦਿਮਾਗੀ ਸਿਹਤ ਦੇ ਮਸਲੇ (ਬੀਸੀ ਦੇ ਮੈਂਟਲ ਹੈਲਥ ਐਕਟ ਅਨੁਸਾਰ ਜਿਨ੍ਹਾਂ ਨੂੰ ਆਪਣੀ ਮਰਜ਼ੀ ਤੋਂ ਖਿਲਾਫ਼ ਹਿਰਾਸਤ ਵਿਚ ਰਖਿਆ ਜਾਂ ਕੈਨਡਾ ਦੇ ਕਰੀਮਨਲ ਕੋਡ ਦੇ ਦਿਮਾਗੀ ਨੁਕਸ ਬਾਰੇ ਵਿਧਾਨ ਅਨੁਸਾਰ ਜ੍ਹਿਨਾਂ ਨੂੰ ਹਿਰਾਸਤ ਜਾਂ ਸ਼ਰਤਾਂ ਦਾ ਹੁਕਮ ਲਾ ਕੇ ਛਡਿਆ ਗਿਆ, ਲਈ ਕਾਨੂੰਨੀ ਸਲਾਹ ਅਤੇ ਨੁਮਇੰਦਗੀ)

o ਮਨੁੱਖੀ ਹੱਕ (ਸੀ ਐਲ ਏ ਐਸ ਅਤੇ ਬੀਸੀ ਵਿਚ ਹਿਉਮਨ ਰਾਇਟਸ ਕੋਇਲੀਸ਼ਨ ਸੂਬੇ ਭਰ ਵਿਚ ਬੀਸੀ ਹਿਉਮਨ ਰਾਇਟਸ ਟਰਾਇਬਯੂਨਲ ਅੱਗੇ ਸ਼ਿਕਾਇਤਾਂ ਵਾਲੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ)

ਪੋਵਨੈਟ PovNet

ਪੋਵਨੈਟ ਵੈਬਸਾਇਟ ਬ੍ਰਿਟਿਸ਼ ਕੋਲੰਬੀਆ ਵਿਚ ਵੈਲਫੇਅਰ ਅਤੇ ਰਿਹਾਇਸ਼ੀ ਕਾਨੂੰਨਾਂ ਅਤੇ ਸਾਧਨਾਂ ਬਾਰੇ ਜਾਣਕਾਰੀ, ਅਤੇ ਨਾਲ ਹੀ ਗਰੀਬੀ-ਵਿਰੋਧੀ ਮਸਲਿਆਂ ਅਤੇ ਸੰਸਥਾਵਾਂ ਨਾਲ ਸਾਂਝ ਪ੍ਰਦਾਨ ਕਰਦੀ ਹੈ |

ਲੀਗਲ ਸਰਵਿਸਸ ਸੋਸਾਇਟੀ

ਇਹਨਾਂ ਮਸੱਲਿਆਂ ਤੇ ਲੀਗਲ ਏਡ ਰਾਂਹੀ ਵਕੀਲ ਦੀ ਕਾਨੂੰਨੀ ਨੁਮਾਇੰਦਗੀ ਉਪਲਬੱਧ ਹੋ ਸਕਦੀ ਹੈ:

o ਮਾਨਸਿਕ ਸਿਹਤ ਅਤੇ ਜੇਲਾਂ ਦੇ ਮਸੱਲੇ: ਅਤੇ

o ਇਮੀਗ੍ਰੇਸ਼ਨ ਮੁਸ਼ਕਿਲਾਂ

ਲਾਅ ਸਟੂਡੈਂਟਸ ਲੀਗਲ ਅੱਡਵਾਈਸ ਪ੍ਰੋਗਰਾਮ (UBC)

ਯੂ ਬੀ ਸੀ ਦਾ ਕਾਨੂੰਨ ਦੀ ਸਿਖਿਆ ਲੈ ਰਹੇ ਵਿਦਿਆਰਥੀਆਂ ਵਲੋਂ ਕਾਨੂਂਨੀ ਸਲਾਹ ਦਾ ਕਾਰਜ ਘੱਟ ਆਮਦਨ ਕਮਾਉਣ ਵਾਲਿਆਂ ਦੀ ਇਹਨਾਂ ਪ੍ਰਬੰਧਕੀ ਕਾਨੂੰਨੀ ਮਸਲਿਆਂ ਵਿਚ ਮਦਦ ਕਰਦਾ ਹੈ:

o ਰੁਜ਼ਗਾਰ ਪੱਧਰ;

o ਰਿਹਾਇਸ਼ੀ ਮਾਲਕ-ਮਕਾਨ ਅਤੇ ਕਿਰਾਏਦਾਰ ਮਸੱਲੇ;

o ਕਾਮਿਆਂ ਦੀ ਮੁਆਵਜ਼ਾ;

o ਰੁਜ਼ਗਾਰ ਬੀਮਾ

o ਸਮਾਜਿਕ ਮਦਦ (ਵੈਲਫ਼ੇਅਰ);

o ਸ਼ਹਿਰੀ ਅਜ਼ਾਦੀ

ਇਹ ਕਾਰਜ ਇਹਨਾਂ ਸੁਣਵਾਈਆਂ ਵਿਚ ਵੀ ਕੇਸ ਦੇ ਅਧਾਰ ਤੇ ਨੁਮਾਇੰਦਗੀ ਪੇਸ਼ ਕਰਦਾ ਹੈ, ਜਿਵੇਂ:

o ਵੈਲਫ਼ੇਅਰ ਦੀਆਂ ਅਪੀਲਾਂ;

o ਰੈਸੀਡੈਂਸ਼ੀਅਲ ਟੈਨੰਸੀ ਬਰਾਂਚ ਦੀਆਂ ਸੁਣਵਾਈਆਂ; ਅਤੇ

o ਵਿਦਿਅਕ ਅਨੁਸ਼ਾਸਨੀ ਸੁਣਵਾਈਆਂ

ਲਾਅ ਸੈਂਟਰ (ਯੂਨੀਵਰਿਸਟੀ ਆਫ਼ ਵਿਕਟੋਰੀਆ ਲੀਗਲ ਅਡਵਾਈਸ ਪ੍ਰੋਗਰਾਮ) ਲਾਅ ਸੈਂਟਰ ਪ੍ਰਬੰਧਕੀ ਕਾਨੂੰਨ ਦੇ ਇਹਨਾਂ ਖੇਤਰਾਂ ਵਿਚ ਉਹਨਾਂ ਵਿਅਕਤੀਆਂ ਦੀ ਮੁਫ਼ਤ ਕਾਨੂੰਨੀ ਨੁਮਾਇੰਦਗੀ ਪ੍ਰਦਾਨ ਕਰਦਾ ਹੈ ਜੋ ਕਾਨੂੰਨੀ ਮਦਦ ਦੇ ਯੋਗ ਹੋਣ:

o ਮਨੁੱਖੀ ਹੱਕਾਂ ਬਾਰੇ ਸ਼ਕਾਇਤਾਂ; ਅਤੇ

o ਕੁਝ ਪ੍ਰਬੰਧਕੀ ਟਰਾਇਬਯੂਨਲਾਂ ਅੱਗੇ ਸੁਣਵਾਈਆਂ (ਰੁਜ਼ਗਾਰ ਬੀਮਾ; ਵੈਲਫ਼ੇਅਰ; ਰਿਹਾਇਸ਼ੀ ਮਾਲਕ- ਮਕਾਨ ਅਤੇ ਕਿਰਾਏਦਾਰਾਂ ਦੇ ਵਿਵਾਦ; ਕੈਨੇਡਾ ਪੈਨਸ਼ਨ ਪਲਾਨ)

ਬੀਸੀ ਪਬਲਿਕ ਇੰਟਰੈਸਟ ਐਡਵੋਕੇਸੀ ਸੈਂਟਰ BC Public Interest Advocacy Centre ਬੀਸੀ ਪਬਲਿਕ ਇੰਟਰੈਸਟ ਐਡਵੋਕੇਸੀ ਸੈਂਟਰ ਉਹਨਾਂ ਧੜਿਆਂ ਨੂੰ ਨੁਮਾਇੰਦਗੀ ਪ੍ਰਦਾਨ ਕਰਦਾ ਹੈ ਜਿਹਨਾਂ ਕੋਲ ਆਪਣੇ ਹੱਕਾਂ ਦਾ ਅਸਰਦਾਰ ਤਰੀਕੇ ਨਾਲ ਦਾਅਵਾ ਜਤਾਉਣ ਦੇ ਸਾਧਨ ਨਾ ਹੋ ਸਕਦੇ ਹੋਣ

ਇਸ ਵੇਲੇ ਇਹ ਕੇਂਦਰ ਜਨ-ਉਪਯੋਗੀ ਸੇਵਾਵਾਂ ਨਿਯਮਬੱਧ ਹੋਣ ਵੱਲ ਧਿਆਨ ਦੇ ਰਿਹਾ ਹੈ, ਜਿਸ ਵਿਚ ਉਹ ਬ੍ਰਿਟਿਸ਼ ਕਿਲੰਬੀਆ ਯੂਟੀਲੱਟੀਸ ਕਮਿਸ਼ਨ (ਬੀਸੀ ਯੂ ਸੀ ) ਅਤੇ ਕੈਨੇਡੀਅਨ ਰੇਡੀਉ ਐਂਡ ਟੈਲੀਕਮੂਉਨੀਕੇਸ਼ਨ ਕਮਿਸ਼ਨ (ਸੀ ਆਰ ਟੀ ਸੀ ) ਜਿਹੇ ਟਰਾਇਬਯੂਨਲਾਂ ਅੱਗੇ ਰਿਹਾਇਸ਼ੀ ਖੱਪਤਕਾਰਾਂ ਦੀਆਂ ਸੰਸਥਾਵਾਂ ਦੇ ਹੱਕਾਂ ਦੀ ਨੁਮਾਇੰਦਗੀ ਕਰਦਾ ਹੈ

ਟੂਗੈਦਰ ਅਗੇਂਸਟ ਪਾਵਰਟੀ ਸੋਸਾਇਟੀ (TAPS):

ਵਿਕਟੋਰੀਆ ਵਿਚ TAPS ਹੇਠਾਂ ਵਰਗੇ ਕਿਸੇ ਕੇਸਾਂ ਵਿਚ ਮੁਫ਼ਤ ਇਕ-ਤੋਂ-ਇਕ ਕਾਨੂੰਨੀ ਵਕਾਲਤ ਅਤੇ ਨੁਮਾਇੰਦਗੀ ਪ੍ਰਦਾਨ ਕਰਦੀ ਹੈ:

o ਅਪਾਹਜ ਭੱਤੇ ਦੀਆਂ ਅਰਜ਼ੀਆਂ ਅਤੇ ਅਪੀਲਾਂ;

o ਸਮਾਜਿਕ ਮਦਦ (ਵੈਲਫ਼ੇਅਰ);

o ਰੁਜ਼ਗਾਰ ਬੀਮੇ ਦੀਆਂ ਅਰਜ਼ੀਆਂ ਅਤੇ ਅਪੀਲਾਂ; ਅਤੇ

o ਰਿਹਾਇਸ਼ੀ ਮਾਲਕ-ਮਕਾਨ ਅਤੇ ਕਿਰਾਏਦਾਰਾਂ ਦੇ ਵਿਵਾਦ

BC Supreme Court Self-help and Information Centre

ਬੀਸੀ ਸੁਪਰੀਮ ਕੋਰਟ ਖੁਦ-ਮਦਦ ਜਾਣਕਾਰੀ ਕੇਂਦਰ ਸੁਪਰੀਮ ਕੋਰਟ ਦੇ ਦਿਵਾਨੀ ਅਤੇ ਪਰਵਾਰਿਕ ਕੇਸਾਂ ਵਿਚ ਆਪ ਕੇਸ ਲੜ ਰਹੇ ਦਾਵੇਦਾਰਾਂ ਨੂੰ ਅਦਾਲਤੀ ਕਾਰਵਾਈ ਬਾਰੇ ਜਾਣਕਾਰੀ, ਅਦਾਲਤ ਦੇ ਫਾਰਮ ਭਰਨ ਵਿਚ ਮਦਦ, ਵਕੀਲਾਂ ਦਾ ਹਵਾਲਾ ਦੇਣਾ, ਅਤੇ ਅਦਾਲਤ ਵਿਚ ਜਾਣ ਦੀ ਥਾਂ ਹੋਰ ਬਦਲ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿਚ ਮਦਦ ਤਾਂ ਕਰ ਸਕਦਾ ਹੈ ਪਰ ਕਾਂਨੂੰਨੀ ਸਲਾਹ ਨਹੀਂ

Justice Access Centre

ਨਾਨਾਇਮੋ ਵਿਚ ਜਸਟਿਸ ਐਕਸੈਸ ਸੈਂਟਰ ਇਹਨਾਂ ਪ੍ਰਬੰਧਕੀ ਕਾਨੂੰਨ ਦੇ ਖੇਤਰਾਂ ਵਿਚ ਕਾਨੂੰਨੀ ਜਾਣਕਾਰੀ, ਹੋਰ ਸੇਵਾਵਾਂ ਦਾ ਹਵਾਲਾ, ਅਤੇ ਸੀਮਤ ਕਾਨੂੰਨੀ ਸਲਾਹ ਪ੍ਰਦਾਨ ਕਰਦਾ ਹੈ: ਰੁਜ਼ਗਾਰ, ਰਿਹਾਇਸ਼, ਆਮਦਨ (ਸਮਾਜਿਕ ਭੱਤੇ ਦੇ ਪ੍ਰੋਗਰਾਮਾਂ ਸਮੇਤ), ਇਮੀਗਰੇਸ਼ਨ, ਅਤੇ ਮਨੁੱਖੀ ਹੱਕਾਂ ਦੇ ਮੱਸਲੇ