ਖਾਸ ਧੜਿਆਂ ਲਈ ਮਦਦ

Home > ਮਦਦ ਲੈਣੀ > ਖਾਸ ਧੜਿਆਂ ਲਈ ਮਦਦ
Share/Save/Bookmark print page

ਖੇਤੀਬਾੜੀ ਕਾਮੇ

Progressive Intercultural Community Services

ਪ੍ਰੋਗਰੈਸਿਵ ਇੰਟਰਕਲਚਰਲ ਕਮਿਉਨਟੀ ਸਰਵਸਿਸ ਖੇਤੀਬਾੜੀ ਕਾਮਿਆਂ ਦੇ ਰੁਜ਼ਗਾਰ ਬੀਮੇ, ਵਰਕਰਸ ਕਾਂਪਨਸੇਸ਼ਨ ਬੋਰਡ ਦੇ ਮੱਸਲੇ, ਬੁੜਾਪਾ ਪੈਨਸ਼ਨ, ਪੱਕੀ ਆਮਦਨ ਸੰਪੂਰਕ, ਅਤੇ ਅਪਾਹਜਾਂ ਭੱਤਿਆਂ ਦੇ ਕਾਨੂੰਨੀ ਮਸਲਿਆਂ ਵਿਚ ਮਦਦ ਕਰਦੀ ਹੈ

ਘਰੇਲੂ ਕਾਮੇ

West Coast Domestic Workers Association

ਵੈਸਟਕੋਸਟ ਡੋਮੈਸਟਿਕ ਵਰਕਰਸ ਅਸੋਸਿਏਸ਼ਨ ਇਮੀਗ੍ਰੇਸ਼ਨ ਅਤੇ ਰੁਜ਼ਗਾਰ ਮਸਲਿਆਂ ਬਾਰੇ ਮੁਫ਼ਤ ਕਾਨੂੰਨੀ ਮਦਦ ਪ੍ਰਦਾਨ ਕਰਦੀ ਹੈ

ਪੂਰਬੀ ਡਾਉਨਟਾਉਨ ਦੇ ਵਾਸੀ

Downtown Eastside Residents Association (DERA)

ਡਾਉਨਟਾਉਨ ਈਸਟਸਾਇਡ ਰੈਜ਼ੀਡੈਂਟ ਅਸੋਸਿਏਸ਼ਨ (ਡੀ ਆਰ ) ਵੈਲਫੇਅਰ ਦੇ ਹੱਕ ਦੇ ਮੱਸਲੇ, ਪੈਨਸ਼ਨ, ਰੁਜ਼ਗਾਰ ਬੀਮੇ ਦੇ ਮੱਸਲੇ, ਰਿਹਾਇਸ਼ੀ ਕਿਰਾਏਦਾਰੀ ਦੇ ਹੱਕ, ਅਤੇ ਬਜੁਰਗਾਂ ਦੇ ਹੱਕਾਂ ਬਾਰੇ ਵਕਾਲਤੀ ਸੇਵਾਵਾਂ ਪ੍ਰਦਾਨ ਕਰਦੀ ਹੈ

ਪਰਵਾਸੀ

MOSAIC

ਮੋਸੇਕ ਦਾ ਲੀਗਲ ਐਡਵੋਕੇਸੀ ਪ੍ਰੋਗਰਾਮ ਇਹਨਾਂ ਮਸਲਿਆਂ ਤੇ ਪਰਵਾਸੀਆਂ ਅਤੇ ਪਨਾਹਗਾਰਾਂ ਨੂੰ ਸੰਖੇਪ ਸਲਾਹ, ਹਵਾਲਾ ਅਤੇ/ਜਾਂ ਨੁਮਾਇੰਦਗੀ ਪ੍ਰਦਾਨ ਕਰਦਾ ਹੈ:

o ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ

o ਗਰੀਬੀ ਬਾਰੇ ਕਾਨੰੂਨ ਅਤੇ ਆਮਦਨ ਮਦਦ ਦੇ ਮੱਸਲੇ, ਜਿਵੇਂ

o ਅਪਾਹਜ ਭੱਤੇ;

o ਰੁਜ਼ਗਾਰ ਬੀਮਾ;

o ਰੁਜ਼ਗਾਰ ਪੱਧਰ ਅਤੇ ਹੋਰ ਸਬੰਧਤ ਮੱਸਲੇ; ਅਤੇ

o ਰਿਹਾਇਸ਼ੀ ਮਾਲਕ-ਮਕਾਨ ਅਤੇ ਕਿਰਾਏਦਾਰ ਮੱਸਲੇ

ਬਜ਼ੁਰਗ

BC Centre for Elder Advocacy Support (604-437-1940)

ਬੀਸੀ ਦਾ ਬਜ਼ੁਰਗਾਂ ਲਈ ਵਕਾਲਤੀ ਮਦਦ ਦਾ ਕੇਂਦਰ ਬੀਸੀ ਵਿਚ ਜ਼ਿਆਦਾ ਉਮਰ ਦੇ ਬਾਲਗਾਂ ਲਈ ਕਾਨੂੰਨੀ ਜਾਣਕਾਰੀ, ਵਕਾਲਤ, ਅਤੇ ਹਵਾਲਾ ਪ੍ਰਦਾਨ ਕਰਦਾ ਹੈ ਐਲਡਰ ਲਾਅ ਕਲਿਨਕ ਸੰਖੇਪ ਕਾਨੂੰਨੀ ਸਲਾਹ ਦੇ ਨਾਲ ਅਦਾਲਤ ਅਤੇ ਪ੍ਰਬੰਧਕੀ ਟਰਾਇਬਯੂਨਲ ਵਿਚ ਕਾਨੂੰਨੀ ਨੁਮਾਇੰਦਗੀ ਪ੍ਰਦਾਨ ਕਰਦਾ ਹੈ। ਆਮਦਨ ਸੁਰਖਿਆ,ਰਿਹਾਇਸ਼, ਜੀਵਨ ਮਦਦ ਅਤੇ ਮਦਦਗਾਰ ਰਿਹਾਇਸ਼ੀ ਮੱਸਲੇ, ਸੰਸਥਾਈ ਦੇਖਭਾਲ (ਨਰਸਿੰਗ ਹੋਮ) ਵਿਵਾਦ, ਅਤੇ ਰਿਹਾਇਸ਼ੀ ਕਿਰਾਏਦਾਰੀ ਦੇ ਮੱਸਲਿਆਂ ਵਾਲੇ ਕੇਸਾਂ ਨੂੰ ਪਹਿਲ ਦਿੱਤੀ ਜਾਂਦੀ ਹੈ।