ਮਦਦ ਲੈਣੀ
ਮੈਂ ਮਦਦ ਕਿਵੇਂ ਲੈ ਸਕਦਾਂ ਹਾਂ?
ਤੁਹਾਡੀ ਕਾਨੂੰਨੀ ਉਲਝਣ ਬਾਰੇ ਜਿਆਦਾ ਜਾਣਨ ਲਈ ਕਈ ਤਰਾਂ ਦੇ ਤਰੀਕੇ ਹਨ, ਕੌਣ ਤੁਹਾਡੀ ਮਦਦ ਕਰ ਸਕਦਾ ਹੈ, ਅਤੇ ਖਾਸ ਟਰਾਇਬਯੂਨਲ ਕਿਵੇਂ ਕੰਮ ਕਰਦਾ ਹੈ। ਕਈ ਸੰਸਥਾਵਾਂ ਕਾਨੂੰਨੀ ਮਸ਼ਵਰੇ ਦੀ ਸੇਵਾ ਪ੍ਰਦਾਨ ਕਰਦੀਆਂ ਹਨ ਜਿਥੇ ਵਕੀਲ ਜਾਂ ਜਾਣਕਾਰ ਸਟਾਫ ਤੁਹਾਡੀ ਮੁਸ਼ਕਲ ਨੂੰ ਨਜਿਠਣ ਬਾਰੇ ਸਲਾਹ ਦਿੰਦੇ ਹਨ। ਹੋਰ ਕਈ ਸੰਸਥਾਵਾਂ ਜਾਣਕਾਰੀ ਅਤੇ ਕਿਤਾਬਚੇ ਪ੍ਰਦਾਨ ਕਰਦੇ ਹਨ ਜੋ ਤੁਹਾਨੂੰ ਕਾਨੂੰਨ ਦੇ ਹਿੱਸੇ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਵਿਚ ਤੁਹਾਡੀ ਰੁਚੀ ਹੈ। ਤੁਹਾਨੂੰ ਹੇਠਾਂ ਦਿੱਤੇ ਵਸੀਲੇ ਲਾਭਦਾਇਕ ਹੋਣਗੇ ।
ਪਹਿਲਾਂ ਸਰਸਰੀ ਨਿਗਾਹ ਮਾਰੋ
ਪ੍ਰਬੰਧਕੀ ਨਿਆਂ ਦਫ਼ਤਰ (AJO),ਬੀਸੀ ਦਾ ਅਟਾਰਨੀ ਜਰਨਲ ਮੰਤਰਾਲਾ ਬੀਸੀ ਟਰਾਇਬਯੂਨਲ, ਕਾਨੂੰਨੀ ਤੌਰ ਤੇ ਫੈਸਲੇ ਕਰਨ ਵਾਲਿਆਂ ਅਤੇ ਬੀਸੀ ਦੀ ਪ੍ਰਬੰਧਕੀ ਨਿਆਂ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਕਿਵੇਂ ਉਹ ਦਫ਼ਤਰ ਅਦਾਲਤ ਤੋਂ ਬਦਲਵਾਂ ਅਸਰਦਾਰ ਵਿਵਾਦ ਸੁਲਝਾੳਣ ਲਈ ਕੰਮ ਕਰਦੀਆਂ ਹਨ। AJO ਦੀ ਵੇਬਸਾਇਟ ਵਿੱਚ ਬੁਹਤ ਵਧੀਆ ‘ਆਪੇ ਮੱਦਦ ਕਰਨ‘ ਵਾਲਾ ਭਾਗ ਹੈ, ਜੋ ਪ੍ਰਬੰਧਕੀ ਕਾਨੂੰਨ ਦੇ ਕਈ ਵਿਸ਼ਿਆਂ ਬਾਰੇ ਅਤੇ ਟਰਾਇਬਯੂਨਲਾਂ ਕਿਵੇਂ ਕੰਮ ਕਰਦੇ ਹਨ, ਇਸ ਬਾਰੇ ਸਾਰੀ ਜਾਣਕਾਰੀ ਦਿੰਦਾ ਹੈ। ਇਹ ਬੀਸੀ ਟਰਾਇਬਯੂਨਲ ਅਤੇ ਹੋਰ ਸਾਧਨਾਂ ਬਾਰੇ ਜਾਣਕਾਰੀ ਤੱਕ ਪਹੁੰਚਾਉਦਾ ਹੈ।
ਟਰਾਇਬਯੂਨਲ ਦੀ ਵੈਬਸਾਇਟ ਦੇਖੋ
ਜਿਸ ਟਰਾਇਬਯੂਨਲ ਵਿਚ ਤੁਹਾਨੂੰ ਰੁਚੀ ਹੈ ਉਸਦੀ ਵੈਬਸਾਇਟ ਦੇਖਣੀ ਵੀ ਸਹਾਇਕ ਹੋਵੇਗੀ। ਕਈ ਵੈਬਸਾਇਟਾਂ ਟਰਾਇਬਯੂਨਲ ਦੀ ਸੁਣਵਾਈ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ ਉਨਾਂ ਦੀ ਖੁਦ ਮਦਦ ਲਈ ਜਾਣਕਾਰੀ ਦਿੰਦੀਆਂ ਹਨ। ਉਦਾਹਰਣ ਦੇ ਤੋਰ ਤੇ ਰੈਸੀਡੈਂਸੀਅਲ ਟੈਨੰਸੀ ਆਫ਼ਿਸ ਕੋਲ ਤੁਹਾਨੂੰ ਆਪਣੇ ਵਿਵਾਦ ਨੂੰ ਸੁਲਝਾੳਣ ਦੀ ਸ਼ੁਰੂਆਤ ਕਰਨ ਲਈ ਬੁਹਤ ਵਧੀਆ ਜਾਣਕਾਰੀ ਹੈ।
ਪ੍ਰਬੰਧਕੀ ਕਾਨੂੰਨ ਦੀ ਸੱਮਸਿਆ ਬਾਰੇ ਹੋਰ ਸਿਖੋ
ਲਾਅ-ਲਿੰਕ
ਲਾਅ-ਲਿੰਕ ਇਕ ਔਨਲਾਇਨ ਕਾਨੂੰਨੀ ਸੇਵਾ ਹੈ ਜੋ ਕਾਨੂੰਨ ਦੇ ਕਈ ਹਿਸਿਆਂ ਬਾਰੇ ਜਾਣਕਾਰੀ ਦਿੰਦੀ ਹੈ।
ਡਾਇਲ-ਏ-ਲਾਅ (Dial a Law)
ਡਾਇਲ-ਏ-ਲਾਅ ਵਿਚ ਵਕੀਲਾਂ ਵਲੋਂ ਤਿਆਰ ਕੀਤੇ ਲੇਖਾਂ ਦੀ ਇਕ ਲਾਇਬਰੇਰੀ ਹੈ। ਇਹ ਬੀਸੀ ਦੇ ਕਾਨੂੰਨ ਵਿੱਚ ਪ੍ਰਬੰਧਕੀ ਕਾਨੂੰਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਆਮ ਜਾਣਕਾਰੀ ਦਿੰਦੀ ਹੈ। ਪਰ ਕਾਨੂੰਨੀ ਸਲਾਹ ਨਹੀਂ । ਡਾਇਲ-ਏ-ਲਾਅ ਮੁਫ਼ਤ ਸੇਵਾ ਹੈ ਜੋ ਅੰਗ੍ਰੇਜ਼ੀ,ਚੀਨੀ ਅਤੇ ਪੰਜਾਬੀ ਭਾਸ਼ਾ ਵਿਚ ਫੋਨ ਅਤੇ ਇੰਟਰਨੈਟ ਤੇ ਉਪਲਬਧ ਹੈ।
ਕਾਨੂੰਨ ਦੀ ਇਲੈਕਟ੍ਰਾਨਿਕ ਲਾਇਬਰੇਰੀ
ਕਾਨੂੰਨ ਦੀ ਇਲੈਕਟ੍ਰਾਨਿਕ ਲਾਇਬਰੇਰੀ ਕਾਨੂੰਨਾਂ ਦੇ ਵੱਧ ਤੋਂ ਵੱਧ ਵਿਸ਼ਿਆਂ ਬਾਰੇ ਔਨਲਾਇਨ ਜਾਣਕਾਰੀ ਦਿੰਦੀ ਹੈ।
ਪੀਪਲਸ ਲਾਅ ਸਕੂਲ
ਪੀਪਲਸ ਲਾਅ ਸਕੂਲ ਦੀ ਵੈਬਸਾਇਟ ਕਾਨੂੰਨ ਦੇ ਕਈ ਖੇਤਰਾਂ ਬਾਰੇ ਜਾਣਕਾਰੀ ਦਿੰਦੀ ਹੈ।


